Tuesday, 1 September 2020

SIKH DHARAM & SHRAADH

 

# ਸਿੱਖ ਧਰਮ ਅਤੇ ਸ਼ਰਾਧ #

ਪਿੱਤਰ ਪੂਜਾ ਅਤੇ ਸ਼ਰਾਧ ਜੋ ਕਿ ਹਿੰਦੂ ਸਮਾਜ ਦੀਆਂ ਪੁਰਾਤਨ ਰਹੁ ਰੀਤਾਂ ਹਨ, ਇਹਨਾਂ ਰੀਤਾਂ ਨੂੰ ਬ੍ਰਾਹਮਣ ਸਮਾਜ ਕਾਫੀ ਪੁਰਾਣੇ ਸਮੇ ਤੋਂ ਮੰਨਦਾ ਚਲਾ ਆ ਰਿਹਾ ਹੈ I ਉਹਨਾਂ ਦੀਆਂ ਰਹੁਰੀਤਾਂ ਉਹਨਾਂ ਨੂੰ ਮੁਬਾਰਕ ਹੋਣ, ਪਰ ਇਸ ਲੇਖ ਰਾਹੀਂ ਮੈਂ ਆਪ ਸਭਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਸ਼ਰਾਧ ਦਾ ਸਿੱਖ ਧਰਮ ਨਾਲ ਦੂਰ-ਦੂਰ ਤਕ ਕੋਈ ਸੰਬੰਧ ਨਹੀਂ ਹੈ ਜੀ I ਮਗਰ ਫਿਰ ਵੀ ਪਤਾ ਨਹੀਂ ਕਿਓਂ ਇਸ ਰੀਤ ਦਾ ਕੁਝ ਹਿੱਸਾ ਸਿਖਾਂ ਦੇ ਨਾਲ ਜੋਂਕ ਵਾਂਗੂ ਚੰਬੜ ਗਿਆ ਹੈ, ਅਤੇ ਇਤਿਹਾਸ ਨੂੰ ਬੜੇ ਵਧੇ ਪੱਧਰ ਤੇ ਮਿਥਿਹਾਸ ਬਣਾਇਆ ਜਾ ਰਿਹਾ ਹੈ, ਇਹ ਗੱਲ ਮੈਂ ਇਸ ਲਈ ਕਹਿ ਰਿਹਾ ਹਾਂ, ਕਿ ਜਦੋਂ ਵੀ ਹਰ ਸਾਲ ਹਿੰਦੂ-ਕੈਲੰਡਰ ਦੇ ਮੁਤਾਬਿਕ ਸ਼ਰਾਧਾਂ ਦੇ ਦਿਨ ਆਉਂਦੇ ਹਨ ਅਤੇ ਦਸਵਾਂ ਸ਼ਰਾਧ ਆਉਂਦਾ ਹੈ, ਉਸ ਦਿਨ ਨੂੰ ਸਿੱਖ ਲੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰੂਪੁਰਬ ਦੇ ਨਾਲ ਜੋੜਕੇ ਇਕ ਐਸੇ ਗ਼ਲਤ ਰਿਵਾਜ਼ ਨੂੰ ਨਿਭਾ ਰਹੇ ਹਨ ਜੋ ਕਿ ਗੁਰਮਤਿ ਅਤੇ ਗੁਰਬਾਣੀ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ I

ਇਸ ਗੱਲ ਤੇ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਜਾਣ ਲਈਏ ਕਿ ਸ਼ਰਾਧ ਹੈ ਕੀ? ਸ਼ਰਾਧ ਹਿੰਦੂ ਧਰਮ ਦੇ ਦਵਾਰਾ ਮੰਨੇ ਜਾਣ ਵਾਲੇ ਕਰਮਕਾਂਡਾਂ ਵਿਚੋਂ ਇਕ ਹੈ, ਜੋ ਕਿ ਕਿੱਸੇ ਵੀ ਮਨੁੱਖ ਦੇ ਮਰਨ ਤੋਂ ਬਾਅਦ ਕੀਤਾ ਜਾਂਦਾ ਹੈ. ਇਸ ਵਿਚ ਪਰਿਵਾਰ ਦੇ ਪੁੱਤਰਾਂ ਵੱਲੋਂ ਆਪਣੇ ਉਸ ਬੁਜੁਰਗ ਨੂੰ ਜੋ ਕਿ ਹੁਣ ਇਸ ਸੰਸਾਰ ਵਿਚ ਨਹੀਂ ਹਨ, ਉਹਨਾਂ ਦੇ ਨਾਂ ਤੇ ਬ੍ਰਾਹਮਣ ਦੇ ਕੋਲੋਂ ਪੂਜਾ ਅਤੇ ਉਪਰੰਤ ਦਾਨ ਕੀਤਾ ਜਾਂਦਾ ਹੈ, ਬ੍ਰਾਹਮਣ ਵਾਸਤੇ ਅਤੇ ਸਮਾਜ ਦੇ ਹੋਰ ਜਰੂਰਤ-ਮੰਦ ਲੋਕਾਂ ਵਾਸਤੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ, ਅਤੇ ਇਹ ਮਾਨਤਾ ਹੈ ਕਿ ਇਸ ਵਜੋਂ ਲੋਕਾਂ ਨੂੰ ਅਤੇ ਬ੍ਰਾਹਮਣ ਨੂੰ ਖਵਾਇਆ ਗਿਆ ਭੋਜਨ, ਉਹਨਾਂ ਦੇ ਪਿੱਤਰ ( ਯਾਨੀ ਕਿ ਆਪਣਾ ਸ਼ਰੀਰ ਤਿਆਗ ਚੁਕੇ ਬਜ਼ੁਰਗਾਂ ) ਤਕ ਪਹੁੰਚ ਜਾਂਦਾ ਹੈ, ਜੋ ਕਿ ਹਵਾ ਵਿਚ ਇਕ ਹੋਰ ਲੋਕ ਪਿੱਤਰ-ਲੋਕ ਵਿਚ ਬੈਠੇ ਹੋਏ ਹਨ, ਸਿਰਫ ਖਾਣਾ ਹੀ ਨਹੀਂ ਬਲਕਿ ਇਸ ਵੱਜੋਂ ਦਾਨ ਕੀਤਾ ਗਿਆ ਕੱਪੜਾ, ਜੁੱਤੀ ਆਂਦਿਕ ਵਸਤੂਆਂ ਉਹਨਾਂ ਦੇ ਵਢੇਰਿਆਂ ਤਕ ਪਹੁੰਚ ਜਾਂਦੀਆਂ ਹਨ. ਇਹ ਕੀਤਾ ਗਿਆ ਦਾਨ ਉਹਨਾਂ ਤਕ ਪਹੁੰਚੇ ਜਾਂ ਨਾਂ ਪਹੁੰਚੇ, ਇਕ ਗੱਲ ਤਾਂ ਸਪਸ਼ਟ ਹੈ ਕਿ ਇਹ ਵਸਤਾਂ ਬ੍ਰਾਹਮਣ ਨੂੰ ਅਤੇ ਉਹਨਾਂ ਗਰੀਬਾਂ ਨੂੰ ਬਹੁਤ ਫਾਇਦਾ ਪਹੁੰਚਾਂਦੀਆਂ ਹਨ, ਅਤੇ ਉਹਨਾਂ ਦਾ ਪੇਟ ਭਰਦੀਆਂ ਹਨ. ਅਸਲ ਵਿਚ ਇਹ ਬ੍ਰਾਹਮਣ ( ਜਾਂ ਸਿਧੇ ਤੌਰ ਤੇ ਮਨੂੰਵਾਦ ) ਦਾ ਫੈਲਾਇਆ ਹੋਇਆ ਜਾਲ ਹੈ ਜਿਸ ਵਿਚ ਹਿੰਦੂ ਸਮਾਜ ਬੁਰੀ ਤਰਾਂ ਨਾਲ ਫੱਸ ਚੁੱਕਿਆ ਹੈ. ਅਤੇ ਉਹ ਇਸ ਵਿਚੋਂ ਕਦੇ ਵੀ ਨਿਕਲ ਨਹੀਂ ਸਕਦਾ, ਕਿਓਂਕਿ ਉਹ ਇਸ ਗੱਲ ਨੂੰ ਸਵੀਕਾਰ ਕਰ ਚੁੱਕਿਆ ਹੈ, ਕਿ ਜੀਓੰਦੇ ਜੀ ਭਾਵੇਂ ਮਾਂ ਪਿਓ ਦੀ ਸੇਵਾ ਨਾਂ ਕੀਤੀ ਜਾਵੇ, ਪਰ ਮਰਨ ਉਪਰੰਤ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਇਸ ਲੋਕ ਵਿਚ ਰਹਿਕੇ ਵੀ ਪੂਰਾ ਕੀਤਾ ਜਾ ਸਕਦਾ ਹੈ. ਇਸ ਕਰਮ-ਕਾਂਡ ਨਾਲ ਕੀ ਫਾਇਦਾ ਅਤੇ ਕੀ ਨੁਕਸਾਨ ਹੈ ਇਸ ਬਾਰੇ ਵਿਚਾਰ ਕਰਨਾ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਜਿੰਮੇਵਾਰੀ ਹੈ. ਇਸ ਬਾਰੇ ਸਾਡਾ ਸਿਖਾਂ ਦਾ ਕੁਝ ਵੀ ਕਹਿਣ ਦਾ ਕੋਈ ਹਕ਼ ਨਹੀਂ ਬਣਦਾ. ਕਿਓਂ ਕਿ ਸਿੱਖ ਇਕ ਵੱਖਰੀ ਅਤੇ ਅਨੋਖੀ ਕੌਮ ਹੈ, ਜਿਸਨੂੰ ਉਸਦੇ ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਪ੍ਰਾਪਤ ਹੈ, ਕਿ ਉਸਨੂੰ ਗੁਰੂ ਸਾਹਿਬਾਨ ਨੇਂ ਇਹਨਾਂ ਕਰਮ-ਕਾਂਡਾਂ ਵਿਚੋਂ ਕਈ ਵਰ੍ਹਿਆਂ ਪਹਿਲਾਂ ਹੀ ਬਾਹਰ ਕੱਢ ਦਿੱਤਾ ਸੀ. ਸਿੱਖ ਧਰਮ ਵਿਚ ਜਾਤ-ਪਾਤ, ਵਰਣ-ਵੰਡ, ਜਿਓਤਿਸ਼, ਸ਼ਗਨ-ਅਪਸ਼ਗਨ, ਜੰਤਰ- ਮੰਤਰ ਹੋਰ ਅਨੇਕਾਂ ਹੀ ਦੇਵੀ ਦੇਵਤਿਆਂ ਦੀ ਪੂਜਾ ਵਰਗੀਆਂ ਮਨੌਤਾਂ ਦੀ ਕੋਈ ਜਗਾਹ ਨਹੀਂ ਹੈ.

ਹਿੰਦੂ ਧਰਮ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਸ਼ਰਾਧ ਕੇਵਲ ਤੇ ਕੇਵਲ ਉਹਨਾਂ ਇਨਸਾਨਾਂ ਦਾ ਹੀ ਕੀਤਾ ਜਾਂਦਾ ਹੈ, ਜੋ ਕਿ ਹੁਣ ਇਸ ਦੁਨੀਆਂ ਵਿਚ ਸ਼ਾਰੀਰਿਕ ਤੌਰ ਤੇ ਮੌਜੂਦ ਨਹੀਂ ਹਨ. ਪਰ ਇਸ ਰੀਤ ਨੂੰ ਸਿਖਾਂ ਨਾਲ ਇਸ ਤਰਾਂ ਜੋੜਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੇ ਗੁਰੂ ਸਾਹਿਬ ਜੀ ਜੋ ਕਿ ਇਹਨਾਂ ਦਿਨਾਂ ਦੇ ਵਿਚ ਹੀ ਆਪਣਾ ਸ਼ਾਰੀਰਿਕ ਚੋਲਾ ( ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਜੀ ) ਛੱਡ ਗਏ ਸਨ. ਅਤੇ ਬੜੀ ਹੀ ਚਲਾਕੀ ਦੇ ਨਾਲ 'ਹਿੰਦੂ-ਕੈਲੰਡਰ'  ਦੇ ਵਿਚ ਦਸਵੇਂ ਸ਼ਰਾਧ ਵਾਲੇ ਦਿਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ. ਇਸ ਦਿਨ ਉਹਨਾਂ ਗੁਰੂ ਸਾਹਿਬਾਨ ਦੀ ਆਤਮਿਕ ਸ਼ਾਂਤੀ ਵਾਸਤੇ ਲੰਗਰ ਲਗਾਏ ਜਾਂਦੇ ਹਨ. ਯਾਨੀ ਖੁੱਲੇ ਸ਼ਬਦਾਂ ਵਿਚ ਹਿੰਦੂ ਲੋਕ ਇਸਨੂੰ 'ਗੁਰੂ ਜੀ ਦਾ ਸ਼ਰਾਧ' ਆਖਦੇ ਹਨ. ਜਦਕਿ ਸਿੱਖ-ਮੱਤ ਵਿਚ ਇਸ ਗੁਰੂਪੁਰਬ ਦੇ ਮਾਇਨੇ ਕੁਝ ਹੋਰ ਹਨ. ਸਿੱਖ ਧਰਮ ਵਿਚ ਗੁਰੂ ਸਾਹਿਬਾਨ ਦੇ ਨਾਮ ਤੇ ਮਨਾਏ ਜਾਣ ਵਾਲੇ ਪੁਰਬਾਂ ਨੂੰ ਗੁਰੂਪੁਰਬ ਕਿਹਾ ਜਾਂਦਾ ਹੈ. ਇਸ ਸ਼ਬਦ ਗੁਰੂਪੁਰਬ ਦੀ ਵਰਤੋਂ ਵੱਖ-ਵੱਖ ਮੌਕਿਆਂ ਤੇ ਕੀਤੀ ਜਾਂਦੀ ਹੈ. ਜਿਵੇਂ ਕਿ ਗੁਰੂ ਸਾਹਿਬ ਜੀ ਦੇ ਜਨਮ ਦਿਵਸ ਨੂੰ 'ਪ੍ਰਕਾਸ਼-ਪੁਰਬ' ਜਾਂ 'ਆਗਮਨ-ਪੁਰਬ' ਦੇ ਨਾਮ ਨਾਲ, ਸ਼ਹਾਦਤ ਦੇ ਦਿਹਾੜੇ ਨੂੰ 'ਸ਼ਹੀਦੀ-ਗੁਰੂਪੁਰਬ' ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ. ਜਿਸ ਦਿਨ ਗੁਰੂ ਸਾਹਿਬ ਜੀ ਨੂੰ ਗੁਰਿਆਈ ਪ੍ਰਾਪਤ ਹੋਈ, ਉਸ ਦਿਵਸ ਨੂੰ 'ਗੁਰਗੱਦੀ-ਦਿਵਸ' ਦੇ ਗੁਰੂਪੁਰਬ ਦੇ ਨਾਮ ਨਾਲ ਕਿਹਾ ਜਾਂਦਾ ਹੈ. ਇਸੇ ਹੀ ਤਰਾਂ ਇਕ ਗੁਰੂ ਵੱਲੋਂ ਸ਼ਾਰੀਰਿਕ ਚੋਲਾ ਛੱਡ ਜਾਣ ਨੂੰ 'ਜੋਤੀ-ਜੋਤਿ' ਸਮਾਵਣ ਦੇ ਗੁਰੂਪੁਰਬ ਦੇ ਨਾਮ ਤੋਂ ਸੰਬੋਧਿਤ ਕੀਤਾ ਜਾਂਦਾ ਹੈ. ਜਿਵੇਂ ਕਿ 'ਪੰਜਾਬੀ-ਵਿਆਕਰਣ' ਦੇ ਅਧਾਰ ਤੇ ਜੋਤੀ-ਜੋਤਿ ਸਮਾਵਣ ਦਾ ਮਤਲਬ ਹਨ ਕਿ ਇਕ ਜੋਤਿ ਜੋ ਕਿ ਪਹਿਲੇ ਇਕ ਸ਼ਰੀਰ ਵਿਚ ਵਿਚਰ ਰਹੀ ਸੀ, ਹੁਣ ਉਸ ਸ਼ਰੀਰ ਨੂੰ ਛੱਡਕੇ ਦੂਸਰੇ ਸ਼ਰੀਰ ਵਿਚ ਚਾਲੀ ਗਈ ਹੈ ਜੀ. ਗੁਰੂ ਜੋਤਿ ਤਾਂ ਅਮਰ ਜੋਤਿ ਹੈ. ਅੱਸੀਂ ਸਭ ਇਹ ਬੜੇ ਹੀ ਵਿਸ਼ਵਾਸ ਨਾਲ ਜਾਣਦੇ ਅਤੇ ਮੰਨਦੇ ਹਾਂ ਕਿ 'ਦੱਸ ਗੁਰੂ ਸਾਹਿਬਾਨ' ਭਲੇ ਹੀ ਦੱਸ ਸ਼ਰੀਰ ਹਨ, ਪਰ ਜੋਤਿ ਇਕ ਹੀ ਹੈ. ਜੋ ਕਿ ਇਹਨਾਂ ਦੇ ਸ਼ਰੀਰਾਂ ਦੇ ਵਿਚ ਵਿਚਰ ਰਹੀ ਹੈ. ਜਦੋਂ ਪਹਿਲੇ ਗੁਰੂ ਨੇ ਆਪਣਾ ਸ਼ਰੀਰ ਛੱਡਿਆ ਤਾਂ ਆਪਣੀ ਇਸ ਆਤਮਿਕ ਜੋਤਿ ਨੂੰ ਦੂਸਰੇ ਗੁਰੂ ਨੂੰ ਸਮਰਪਿਤ ਕਰ ਦਿੱਤੀ ਅਤੇ ਦੂਸਰੇ ਪਾਤਸ਼ਾਹ ਜੀ ਤੋਂ ਚੱਲਕੇ ਇਹ ਜੋਤਿ ਦਸਵੇਂ ਗੁਰੂ ਜੀ ਤਕ ਪਹੁੰਚੀ. ਅਤੇ ਦਸਵੇਂ ਗੁਰੂਜੀ ਨੇ ਇਸ 'ਅਦ੍ਰਸ਼ਯਾ-ਦਿਵਯ-ਜੋਤਿ' ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ  'ਗਿਆਨ-ਰੂਪ' ਵਿਚ ਸਮਾਹਿਤ ਕਰ ਦਿੱਤਾ ਸੀ. ਇਹ ਗੁਰੂ ਜੋਤਿ ਅੱਜ ਵੀ ਅਤੇ ਸਦੀਵੀ ਅਮਰ ਹੈ. ਜਦੋਂ ਇਹ ਜੋਤ ਅਮਰ ਹੈ ਅਤੇ ਸ਼ਰੀਰਾਂ ਦੇ ਮਰਣ ਉਪਰੰਤ ਕੀਤੇ ਜਾਣ ਵਾਲੇ ਕਰਮ-ਕਾਂਡਾਂ ਵਿਚ ਸਿੱਖ-ਮੱਤ ਦਾ ਕੋਈ ਵਿਸ਼ਵਾਸ ਹੀ ਨਹੀਂ ਹੈ ਜੀ. ਤਾਂ ਫਿਰ ਦਸਵੇਂ ਦਿਨ ਦੇ ਸ਼ਰਾਧ ਨੂੰ ਗੁਰੂਜੀ ਨਾਲ ਕਿਓਂ ਜੋੜਿਆ ਜਾ ਰਿਹਾ ਹੈ?  ਜਦਕਿ ਹਿੰਦੂ ਧਰਮ ਦੀ ਇਹ ਮਨੌਤ ਹੈ ਕਿ ਸ਼ਰਾਧ ਸਿਰਫ ਤੇ ਸਿਰਫ ਇਨਸਾਨਾਂ ਦਾ, ( ਜੋ ਕਿ ਮਰ ਚੁਕੇ ਹਨ ) ਦਾ ਹੀ ਕੀਤਾ ਜਾਂਦਾ ਹੈ. ਕਿੱਸੇ ਰੱਬੀ ਰੂਪ ਨੂੰ ਜਾਂ ਜਿਸਨੂੰ ਇਹ ਲੋਕ 'ਭਗਵਾਨ' ਕਹਿਕੇ ਪੂਜਦੇ ਹਨ, ਉਸਦਾ ਸ਼ਰਾਧ ਨਹੀਂ ਕੀਤਾ ਜਾਂਦਾ. ਇਸੇ ਤਰਾਂ ਤਾਂ ਸਿੱਖ ਧਰਮ ਵੀ ਆਪਣੇ ਗੁਰੂ ਸਾਹਿਬ ਜੀ ਨੂੰ 'ਰੱਬੀ-ਰੂਹ' ਜਾਂ ਪ੍ਰਮਾਤਮਾ ਦਾ ਜਾਗ੍ਰਤ ਰੂਪ ਹੀ ਮੰਨਦਾ ਹੈ. ਅਤੇ ਰੱਬ ਨੂੰ ਜੋ ਕਿ ਸਦਾ ਹੀ ਅਮਰ ਹੈ, ਉਸਦਾ ਸ਼ਰਾਧ ਕਿਵੇਂ ਕੀਤਾ ਜਾ ਸਕਦਾ ਹੈ. ਅਸਲ ਗੱਲ ਤਾਂ ਇਹ ਹੈ ਕਿ 'ਜੋਤੀ-ਜੋਤਿ' ਸਮਾਣ ਦੇ ਸਹੀ ਅਰਥਾਂ ਨੂੰ ਸਮਝਣ ਨਾ ਕਰਕੇ ਅਤੇ ਸ਼ਰਾਧਾਂ ਦੇ ਇਹਨਾਂ ਦਿਨਾਂ ਦੇ ਵਿਚ ਹੀ ਇਸ ਪੁਰਬ ਨੂੰ ਮਨਾਉਣ ਦੇ ਕਰਕੇ, ਇਹ ਗ਼ਲਤਫ਼ਹਿਮੀ ਸਾਡੇ ਹਿੰਦੂ ਵੀਰਾਂ, ਕਈ ਅਨਭੋਲ ਸਿੱਖਾਂ ਅਤੇ ਹਿੰਦੂ-ਸਿੱਖ 'ਮਿਕਸ-ਪੰਜਾਬੀ' ਲੋਕਾਂ ਵਿਚ ਬੜੇ ਵੱਢੇ ਪੱਧਰ ਤੇ ਫੈਲੀ ਹੋਈ ਹੈ. ਸਾਨੂੰ ਹਰ ਸਾਲ ਇਸ ਗੱਲ ਨੂੰ ਬੜੇ ਹੀ ਪੁਰਜ਼ੋਰ ਤਰੀਕੇ ਨਾਲ ( ਖਾਸਕਰ ਹਿੰਦੂ ਵੀਰਾਂ ਨੂੰ ) ਸਮਝੋਣੀ ਪੈਂਦੀ ਹੈ ਕਿ ਸਿੱਖ ਧਰਮ ਵਿਚ ਸ਼ਰਾਧ ਵਰਗੇ 'ਕਰਮ-ਕਾਂਡ' ਵਾਸਤੇ ਕੋਈ ਥਾਂ ਨਹੀਂ ਹੈ ਜੀ. ਸਿੱਖ ਆਪਣੇ ਗੁਰੂ ਦੇ ਸ਼ਰੀਰ ਜਾਂ ਉਸਦੀ ਮੂਰਤੀ-ਫੋਟੋ ਦਾ ਪੁਜਾਰੀ ਨਹੀਂ ਹੈ. ਜੋ ਕਿ ਉਸਦੇ ਜਾਣ ਤੋਂ ਬਾਅਦ ਉਸਦੀ ਆਤਮਿਕ ਸ਼ਾਂਤੀ ਵਾਸਤੇ ਇਹ ਫੋਕਟ ਕਰਮ ਕਰੇ. ਸਿੱਖ ਤਾਂ 'ਸ਼ਬਦ-ਗੁਰੂ' ਦੇ ਸਿਧਾਂਤ ਦਾ ਪੁਜਾਰੀ ਹੈ, ਜੋ ਕਿ ਸਦੀਵੀ ਅਮਰ ਹੈ. ਜਿਸ ਤਰਾਂ ਕਿ ਇਹਨਾਂ ਦਿਨਾਂ ਦੇ ਵਿਚ ਹਿੰਦੂ ਵੀਰ ਕੋਈ ਵੀ ਨਵਾਂ ਕੰਮ, ਕੋਈ ਨਵਾਂ ਮਕਾਨ ਜਾਂ ਕੋਈ ਵੀ ਨਵੀਂ ਵਸਤੂ ਨੂੰ ਨਹੀਂ ਖਰੀਦਦੇ. ਪਰ ਸਿੱਖ ਨੂੰ ਐਸੀ ਕੋਈ ਵੀ ਪਾਬੰਦੀ ਨਹੀਂ ਹੈ ਜੀ. ਬਲਕਿ ਇਹਨਾਂ ਦਿਨਾਂ ਦੇ ਵਿਚ ਭੀੜ ਦੇ ਘੱਟ ਹੋਣ ਕਾਰਣ ਸਿੱਖ ਲੋਕ ਬੜੇ ਹੀ ਆਰਾਮ ਨਾਲ ਖਰੀਦਦਾਰੀ ਕਰ ਸਕਦੇ ਹਨ. ਕਿਓਂਕਿ ਗੁਰਬਾਣੀ ਦੇ ਵਿਚ 'ਵਰਤ-ਉਪਵਾਸ', ਸ਼ਰਾਧ ਅਤੇ ਕਰਮ-ਕਾਂਡਾਂ ਨੂੰ ਖੁਲੇ ਤੌਰ ਤੇ ਮਨਾ ਕੀਤਾ ਗਿਆ ਹੈ. ਗੁਰਬਾਣੀ ਵਿਚ ਥਾਂ-ਥਾਂ ਤੇ ਗੁਰੂਜੀ ਨੇ ਸਾਨੂੰ ਸਮਝਾਇਆ ਹੈ ਕਿ, ਇਹਨਾਂ ਕੰਮਾਂ ਨੂੰ ਛੱਡਕੇ ਚੰਗੇ ਕੰਮ ਕਰੋ. ਤਾਂ ਕਿ ਸਿੱਖ ਦੇ ਜੀਵਨ ਤੋਂ ਹੋਰ ਲੋਕ ਵੀ ਸੇਧ ਲੈ ਸਕਣ. ਅਖੀਰ ਵਿਚ ਮੈਂ ਇਸ ਵਿਸ਼ੇ ਨੂੰ ਸਮੇਟਦੇ ਹੋਏ ਸਭ ਸਿੱਖ ਵੀਰਾਂ ਨੂੰ ਇਕ ਸੰਦੇਸ਼ ਦੇਣਾ ਚਾਹਵਾਂਗਾ ਕਿ ਗੁਰਬਾਣੀ ਦੇ ਅਨੁਸਾਰ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਭਾਵ ਕਿ ਅਸੀਂ ਸਾਰੇ ਮਨੁੱਖ ਉਸ ਇਕ ਪ੍ਰਮਾਤਮਾ, ਪ੍ਰਭੂ ਜੋ ਕਿ ਨਿਰਾਕਾਰ ਹੈ ਉਸਦੀ ਸੰਤਾਨ ਹਾਂ, ਇਸ ਕਰਕੇ ਅਸੀਂ ਸਭ ਹੀ ਇਕ ਹਾਂ. ਪਰ ਇਸ ਅਧਾਰ ਤੇ ਜੇ ਕੋਈ ਹੋਰ ਧਰਮ ਜਾਂ ਸੰਪਰਦਾ ਨੂੰ ਮੰਨਣ ਵਾਲਾ ਇਹ ਕਹੇ ਕਿ ਅੱਸੀਂ ਸਾਰੇ ( ਧਾਰਮਿਕ ਸੋਚ ਵੱਜੋਂ ) ਇਕ ਹੀ ਹਾਂ. ਤਾਂ ਸਿੱਖਾਂ ਨੂੰ ਇਸ ਗੱਲ ਉੱਤੇ ਵਿਚਾਰ ਕਰਦੇ ਸਚੇਤ ਰਹਿਣ ਦੀ ਲੋੜ ਹੈ ਜੀ. ਕਿਓਂਕਿ ਅੱਜ ਦੇ ਸਮੇ ਵਿਚ 'ਹਿੰਦੂ-ਸਿੱਖ-ਏਕਤਾ' ਦੇ ਨਾਮ ਤੇ ਸਿੱਖਾਂ ਦੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਦਿਵਸਾਂ ਨੂੰ ਆਪਣੀਆਂ ਮਨੌਤਾਂ ਦੇ ਨਾਲ ਜੋੜਕੇ, ਸਿੱਖ ਦੀ ਵੱਖਰੀ ਪਛਾਣ ਅਤੇ ਹੋਂਦ ਨੂੰ ਖਤਮ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ. ਐਸੇ ਲੋਕਾਂ ਤੋਂ ਸਾਵਧਾਨ. ਸਿੱਖ ਨੂੰ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ, ਉਹ ਤਾਂ ਕੇਵਲ ਆਪਣੇ ਗੁਰੂ ਵੱਲੋਂ ਦਿੱਤੇ ਗੁਰਸਿਖੀ ਜੀਵਨ ਤੇ ਚਲਕੇ, ਅਤੇ ਸਮਾਜ ਦੀ ਸੇਵਾ ਕਰ ਰਿਹਾ ਹੈ ਅਤੇ ਕਰਦਾ ਹੀ ਰਹੇਗਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.....(ਤਜਿੰਦਰ ਸਿੰਘ)              

        

 

                                                                                              

 

Monday, 14 May 2018

1984 Kaand

Lo ji ek baar phir sikhon ke saath mazaak kiya jaa raha hai, sajjan Kumar ka lie detector test kiya jaayega jisme ki vo nirdosh saabit honge, aur kaha jaayega ki 84 kaand men in sajjan ka koi role nahi Hain, aur iske saath hi sikhon ko insaaf mil jaayega,. Bolo Mera Bharat mahaan....??

Tuesday, 14 June 2016

Aaj ka bharat, Aaj ki dilli

Aaj mere desh ki janta bahut hi pareshan si dikh rahi hai ki usne vote dekar accha PM desh ko diya ya achha CM delhi ko diya. Dono hi kaam to bahut kar rahe hain lekin jo achhe din dene ka daava kiya gaya tha aisa kuch dikh nahin raha hai, pata nahi janta se PM ki ya CM ki selection mein kahan galti hui jo ab ussey bhugatni pad rahi hai. Pata nahin mere bharat ke, meri dilli ke achhe din kab ayenge. JAI HIND
👍👍👍👍👍👍👍👍👍👍👍👍

Wednesday, 24 February 2016

Shanti march 2016

    “People for Nation” Shanti March in Delhi on date : 21/02/2016
      from Rajghat to Jantar-Mantar
पिछले दिनों भारत की राजधानी दिल्ली में “JNU” में जो कुछ भी हुआ उसने हर भारतीय नागरिक को सोचने पर मज़बूर कर दिया कि आज जब हमारा देश कई प्रकार की सामाजिक एवं आर्थिक समस्यायों से जूझ रहा है, उस समय में भारत में ही एक ऐसा युवा वर्ग भी है जो भारत में ही रहकर भारत के विरोध में नारे लगा रहा है। आज जहाँ भारत के नागरिकों में देश भक्ति की भावना कम होती दिख रही है, तो ऐसे समय में ऐसी देश विरोधी गतिविधियों का बढ़ना देश के भविष्य के लिए एक बड़ा खतरा बनता दिख रहा है लेकिन 21 फरवरी 2016 को राजघाट से लेकर जंतर-मंतर तक जो शांति मार्च निकाला गया उससे यह साबित हो गया कि देश के ग़द्दार कितनी भी कोशिश कर लें वह हमें तोड़ नहीं सकते। यह शांति मार्च 21 फरबरी सुबह 9 : 00 बजे से राजघाट से आरम्भ हुआ भारतीय सेना के पूर्व सैनिकों की अगुआई में इस मार्च में लगभग 40 हज़ार लोगों ने भाग लिया भाग लेने वालों ने भारत में रहकर भारत के खिलाफ नारे लगाने वालों के विरोध में प्रदर्शन किया और भारत माता की जय, वन्दे मातरम् के जय घोष के साथ पैदल चलते गए। प्रशासन के अछे परिवहन नियंत्रण के कारण कोई अप्रिय घटना तो नहीं घटी, किन्तु भारी ट्रैफ़िक जाम से लोगों को परेशानी अवश्य हुई। इसके बावजूद उन लोगों ने जाम में रुककर भी शांति मार्च में भाग ले रहे लोगों का उत्साह बढाया। इस मार्च की विशेषता यह थी कि हर धर्म, वर्ग जाति के लोगों ने इसमे भाग लिया, और उन लोगों को चेतावनी दी कि हम भारत वासियों को आपस में बांटना, लड़ाना इतना आसान नहीं है। मैं धन्यवाद करना चाहता हूँ उन सभी का जिन्होंने इस रैली में भाग लेकर देश की एकता एवं अखंडता का इतना विशाल रूप दिखाया जो की भविष्य में अच्छे परिणामों को जन्म देगा।

“जय हिन्द”





SIKH DHARAM & SHRAADH

  # ਸਿੱਖ ਧਰਮ ਅਤੇ ਸ਼ਰਾਧ # ਪਿੱਤਰ ਪੂਜਾ ਅਤੇ ਸ਼ਰਾਧ ਜੋ ਕਿ ਹਿੰਦੂ ਸਮਾਜ ਦੀਆਂ ਪੁਰਾਤਨ ਰਹੁ ਰੀਤਾਂ ਹਨ , ਇਹਨਾਂ ਰੀਤਾਂ ਨੂੰ ਬ੍ਰਾਹਮਣ ਸਮਾਜ ਕਾਫੀ ਪੁਰਾਣੇ ਸਮੇ ਤੋਂ ...